
ਚੰਡੀਗੜ,9 ਦਸੰਬਰ–ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੀ ਸਮਾਪਤੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਟੀਵਲ ਨੂੰ ਸਲਾਨਾ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦੀ ਘੋਸ਼ਣਾ ਨਾਲ ਕੀਤੀ। ਇਸ ਫੰਡ ਦੇ ਨਾਲ ਇਸ ਵਿਲੱਖਣ ਤੇ ਵੱਡੇ ਸਮਾਗਮ ਨੂੰ ਸਾਲਾਨਾ ਤੌਰ ‘ਤੇ ਮਨਾਉਣ ਲਈ ਮਦਦ ਮਿਲੇਗੀ। ਇਥੇ ਵਿੱਤ ਮੰਤਰੀ ਵਲੋਂ ਰਾਜ ਸਭਾ ਵਿਚ ਐਕਸ ਸਰਵਿਸਮੈਨ ਭਾਈਵਾਲੀ ਵਿਚੋਂ ਰਾਜ ਸਭਾ ਦੀ ਨੁਮਾਇੰਦਗੀ ਪ੍ਰਸਤਾਵਿਤ ਕਰਨ ਸਬੰਧੀ ਸਵਿਧਾਨਿਕ ਸੋਧ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਸੰਮਤੀ, ਜ਼ਿਲਾ ਪਰਿਸ਼ਦ, ਪੰਚਾਇਤ ਅਤੇ ਹੋਰ ਸੰਸਥਾਵਾਂ ਵਿਚ ਵੀ ਇਹਨਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਸ.ਮਨਪ੍ਰੀਤ ਬਾਦਲ ਨੇ ਫੌਜ ਵਿਚ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤਾ ਹੋ ਚੁੱਕੇ ਫੌਜੀਆਂ ਦਾ ਸਨਮਾਨ ਕਰਦੇ ਹੋਏ, ਆਪਣੇ ਨੈਸ਼ਨਲ ਮੈਨੀਫੈਸਟੋ, ਪੰਜਾਬ ਕਾਂਗਰਸ ਦੇ ਮੈਂਬਰ ਵਜੋਂ ਤਜ਼ਰਬੇ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਜਦੋਂ ਉਹਨਾਂ ਨੂੰ ਸੈਨਿਕਾਂ ਦੀ ਭਲਾਈ ਸਬੰਧੀ ਸੁਝਾਅ ਦੇਣ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਵੈਲਫੇਅਰ ਆਫ ਡਿਫੈਂਸ ਪ੍ਰਸੋਨਲ ਅਤੇ ਐਕਸ ਸਰਵਿਸਮੈਨ ਦਾ ਵੱਖਰਾ ਅਧਿਆਏ ਰਚਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਾ ਕੇ ਸਾਬਕਾ ਫੌਜੀਆਂ ਨਾਲ ਵਿਸਤਰਿਤ ਵਿਚਾਰਚਰਚਾ ਤੋਂ ਬਾਅਦ ਮਨਪੀ੍ਰਤ ਬਾਦਲ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਰਾਸ਼ਟਰ ਦੇ ਮਹਾਨ ਜਵਾਨਾਂ ਨੇ ਆਰਥਿਕ ਲਾਭਾਂ ਦੀ ਥਾਂ ਆਤਮ-ਸਨਮਾਨ (ਇੱਜ਼ਤ) ਨੂੰ ਚੁਣਿਆ ਹੈ। ਉਨਾ ਰਾਸ਼ਟਰ ਦੇ ਇਨਾ ਮਹਾਨ ਸਪੂਤਾਂ ਨੂੰ ਬਣਦਾ ਮਾਨ-ਸਨਮਾਨ ਅਤੇ ਇੱਜ਼ਤ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜਿਨਾ ਦਾ ਸਮਾਜ ਕਰਜ਼ਦਾਰ ਹੈ। ਉਨਾ ਅਮਰੀਕਨ ਲੋਕਾਂ ਦੀ ਉਦਾਹਰਣ ਦਿੱਤੀ, ਜਿਨਾ ਨੇ ਆਪਣੇ ਬਹਾਦਰ ਸੈਨਿਕਾਂ ਅਤੇ ਸਾਬਕਾ ਫੌਜੀਆਂ ਨੂੰ ਰਾਸ਼ਟਰੀ ਅਕਸ਼ ਵਜੋਂ ਸਥਾਪਿਤ ਕੀਤਾ ਹੈ। ਉਨਾ ਕਿਹਾ ਸਾਨੂੰ ਵੀ ਇਹੀ ਭਾਵਨਾ ਅਪਣਾਉਣ ਦੀ ਲੋੜ ਹੈ।ਵਿੱਤ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਸਬੰਧੀ ਨਿਰਧਾਰਤ ਸਡਿਊਲ ਅਨੁਸਾਰ ਪਹੁੰਚਣ ਵਿੱਚ ਅਸਮਰੱਥ ਰਹਿਣ ‘ਤੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਹ ਇਸ ਮਹੱਤਵਪੂਰਨ ਸਮਾਗਮ ਵਿੱਚ ਹਾਜ਼ਰੀ ਨਹੀਂ ਲਵਾ ਸਕੇ। ਮਨਪ੍ਰੀਤ ਨੇ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਵੱਲੋਂ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨਾ ਦੀ ਡਿਊਟੀ ਲਗਾਈ ਗਈ ਸੀ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਸਮਾਗਮ ਦੇਸ਼ ਦੀ ਸੁਰੱÎਖਿਆ, ਅਖੰਡਤਾ ਅਤੇ ਪ੍ਰਭੂਸੱਤਾ ਦੇ ਵਧੇਰੇ ਹਿੱਤ ਵਿੱਚ ਨੌਜਵਾਨਾਂ ਨੂੰ ਰੱਖਿਆ ਬਲਾਂ ਵਿੱਚ ਭਰਤੀ ਹੋਣ ਸਬੰਧੀ ਪ੍ਰੇਰਿਤ ਕਰਨ ਲਈ ਬੇਹੱਦ ਅਹਿਮ ਸਾਬਤ ਹੋਵੇਗਾ। ਉਨਾ ਕਿਹਾ ਕਿ ਇਸ ਸਮਾਗਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ ਕੱਲ ਅਤੇ ਅੱਜ 13000 ਅਤੇ 20,000 ਦੇ ਕਰੀਬ ਦਰਜ ਕੀਤੀ ਗਈ। ਇਸ ਮਹੱਤਵਪੂਰਨ ਸਮਾਗਮ ਦੀ ਕਾਮਯਾਬੀ ਵਿੱਚ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਲਈ ਉਨਾ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੀ ਵੱਡੀ ਕਾਮਯਾਬੀ ਲਈ ਉਨਾ ਸਾਰੇ ਆਯੋਜਕਾਂ, ਡੈਲੀਗੇਟਜ਼, ਪੈਨਲਿਸਟਜ਼, ਭਾਗੀਦਾਰਾਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ। ਉਨਾ, ਮਿਲਟਰੀ ਲਿਟਰੇਚਰ ਫੈਸਟੀਵਲ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਪਹਿਲੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਯਾਦਗਾਰੀ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ। ਇਨਾ ਬਹਾਦਰਾਂ ਵਿੱਚ ਲੈਫਟੀਨੈਂਟ ਜੌਹਨ ਸਮਿੱਥ ਵੀ ਸੀ, ਦੂਜੀ ਬਟਾਲੀਅਨ ਸਿੱਖ ਰੈਜੀਮੈਂਟ ਸੂਬੇਦਾਰ ਦਰਬਾਨ ਸਿੰਘ ਨੇਗੀ ਵੀ ਸੀ 6 ਮੈਕੇਨਾਈਜ਼ਡ ਇੰਨਫੈਂਟਰੀ ਬਟਾਲੀਅਨ, ਰਾਈਫਲ ਮੈਨ ਗੱਬਰ ਸਿੰਘ ਨੇਗੀ ਵੀ ਸੀ ਦੂਜੀ ਗੜ•ਵਾਲ ਰਾਈਫਲਜ਼, ਲਾਂਸ ਦਫਾਦਾਰ ਗੋਬਿੰਦ ਸਿੰਘ, ਦੂਜੀ ਲਾਂਸਰਜ਼, ਮੇਜਰ ਜੌਰਜ ਗੌਡਫਰੇ ਵੀਲਰ, ਵੀ.ਸੀ. 18 ਕੈਵਲਰੀ, ਸੂਬੇਦਾਰ ਲਾਲਾ ਵੀ ਸੀ 3 ਡੋਗਰਾ, ਰਸਲਦਾਰ ਬਦਲੂ ਸਿੰਘ, ਵੀ.ਸੀ. ਡੈਕਨ ਹੋਰਸ, ਲੈਫਟੀਨੈਂਟ ਫਰੈਂਕ ਅਲੈਗਜੈਂਡਰ ਡੇਪਾਸ, ਵੀ.ਸੀ. ਪੂਨਾ ਹੋਰਸ, ਮੇਜਰ ਜੌਰਜ ਵੀਲਰ, ਵੀ.ਸੀ. 2/9 ਗੋਰਖਾ ਰਾਈਫਲਜ਼ ਅਤੇ ਰਾਈਫਲਮੈਨ ਕਰਨ ਬਹਾਦਰ ਰਾਣਾ, ਵੀ.ਸੀ. 2/3 ਗੋਰਖਾ ਰਾਈਫਲ ਸਨ।ਇਸ ਤੋਂ ਪਹਿਲਾਂ ਪਹਿਲੀ ਵਿਸ਼ਵ ਜੰਗ ਦੇ ਸਬੰਧ ਵਿੱਚ ਵਿਸ਼ੇਸ਼ ਚਰਚਾ ਕੀਤੀ ਗਈ ਜਿਸਦੇ ਬਾਰੇ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਟੋਨੀ ਮੈੱਕਲੈਨੀਗਨ, ਲੈਫਟੀਨੈਂਟ ਜਨਰਲ ਅਦਿੱÎਤਿਆ ਸਿੰਘ, ਬ੍ਰਿਗੇਡੀਅਰ ਐਮ.ਐਸ. ਜੋਧਾ ਅਤੇ ਬ੍ਰਿਗੇਡੀਅਰ ਸੁਰਜੀਤ ਸਿੰਘ ਵੱਲੋਂ ਭਾਗੀਦਾਰੀ ਕੀਤੀ ਗਈ। ਇਸ ਸ਼ੈਸ਼ਨ ਵਿੱਚ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਨ.ਐਸ. ਬਰਾੜ ਵੱਲੋਂ ਲਿਖੀ ਗਈ ਕਿਤਾਬ ” ਡਰੱਮਰਜ਼ ਕਾਲ” ਨੂੰ ਸ਼ੇਰਗਿੱਲ ਵੱਲੋਂ ਜਾਰੀ ਕੀਤਾ ਗਿਆ।ਇਸ ਦੌਰਾਨ ਮਨਪੀ੍ਰਤ ਬਾਦਲ ਵੱਲੋਂ ਵੀ ਬ੍ਰਿਗੇਡੀਅਰ ਕਮਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ ” ਐਨ ਇਨਸਾਈਟ -ਦਾ ਆਈਕੋਨਿਕ ਬੈਟਲ ਆਫ਼ ਸਾਰਾਗੜੀ- ਈਕੋਜ਼ ਆਫ਼ ਦ ਫਰੰਟੀਅਰਜ਼” ਨੂੰ ਰਿਲੀਜ਼ ਕੀਤਾ ਗਿਆ।