ਸ਼ਰਧਾਲੂਆਂ ਦੀ ਸਹੂਲਤ ਲਈ ਮਾਘੀ ਮੇਲੇ ‘ਤੇ ਲਗਾਤਾਰ ਤਿੰਨ ਦਿਨ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨਾਂ

ਸ੍ਰੀ ਮੁਕਤਸਰ ਸਾਹਿਬ : ਮੰਡਲ ਰੇਲਵੇ ਮੈਨੇਜ਼ਰ ਉੱਤਰੀ ਰੇਲਵੇ ਫਿਰੋਜ਼ਪੁਰ ਨੇ ਮਾਘੀ ਮੇਲੇ ਦੇ ਸ਼ੁਭ ਅਵਸਰ ‘ਤੇ 14-15-16 ਜਨਵਰੀ 2020 ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਗੱਡੀ 14-15-16 ਜਨਵਰੀ ਨੂੰ ਬਠਿੰਡਾ ਤੋਂ ਸਵੇਰੇ 8:20 ਮਿੰਟ ਤੇ ਚੱਲ ਕੇ ਕੋਟਕਪੂਰਾ 9:35, ਮੁਕਤਸਰ 10:48 ਤੇ ਲੱਖੇਵਾਲੀ 11:15 ਤੇ ਫਾਜ਼ਿਲਕਾ 12:15 ਤੇ ਪਹੁੰਚੇਗੀ ਅਤੇ ਵਾਪਸ ਫਾਜ਼ਿਲਕਾ ਤੋਂ ਸ਼ਾਮ ਨੂੰ 5:00 ਵਜੇ ਚੱਲ ਕੇ ਮੁਕਤਸਰ 6:03 ਤੇ ਕੋਟਕਪੂਰਾ 7:00 ਤੇ ਬਠਿੰਡਾ ਰਾਤ 8:40 ਤੇ ਪਹੁੰਚੇਗੀ। ਨਾਰਦਰਨ ਰੇਲਵੇ ਪੈਸੰਜਰ ਸੰਮਤੀ ਰਜਿ. ਦੇ ਪ੍ਰਧਾਨ ਵਿਪਨ ਕੁਮਾਰ ਦੱਤਾ, ਜਨਰਲ ਸਕੱਤਰ ਸ਼ਾਮ ਲਾਲ ਗੋਇਲ ਅਤੇ ਅਹੁੱਦੇਦਾਰ ਵਕੀਲ ਚੰਦ ਦਾਬੜਾ, ਬਲਦੇਵ ਸਿੰਘ ਬੇਦੀ, ਸੁਦਰਸ਼ਨ ਸਿਡਾਨਾ, ਗੋਬਿੰਦ ਸਿੰਘ ਦਾਬੜਾ, ਮਹਾਸ਼ਾ ਪ੍ਰਮੋਦ ਕੁਮਾਰ, ਓਮ ਪ੍ਰਕਾਸ਼ ਵਲੇਚਾ, ਦੇਸ ਰਾਜ ਤਨੇਜਾ, ਸ਼ਾਮ ਲਾਲ ਲੱਖੇਵਾਲੀ ਅਤੇ ਪ੍ਰਦੀਪ ਕੁਮਾਰ ਗਰਗ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਹੈ।