ਪੰਜਾਬ ‘ਚ ਕਿਤੇ ਵੀ ਫਿੱਟ ਕਰਵਾਓ High Security Number Plate, ਆਨਲਾਈਨ ਚੁਣ ਸਕਦੇ ਹੋ ਫਿਟਿੰਗ ਸੈਂਟਰ

ਜਲੰਧਰ : ਹੁਣ ਤੁਸੀਂ ਆਪਣੀ ਪੁਰਾਣੀ ਗੱਡੀ ‘ਤੇ ਪੰਜਾਬ ਦੇ ਕਿਸੇ ਵੀ ਫਿਟਿੰਗ ਸੈਂਟਰ ‘ਤੇ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾ ਸਕਦੇ ਹੋ। ਇਸ ਦੇ ਲਈ ਉਸ ਜ਼ਿਲ੍ਹੇ ਜਾਂ ਸ਼ਹਿਰ ਵਿਚ ਜਾਣ ਦੀ ਜ਼ਰੂਰਤ ਨਹੀਂ, ਜਿਥੇ ਤੁਹਾਡੀ ਗੱਡੀ ਦਾ ਨੰਬਰ ਹੈ। ਇਹੀ ਨਹੀਂ, ਇਸਦੇ ਲਈ ਦਿਨ ਤੇ ਸਮਾਂ ਵੀ ਤੁਸੀਂ ਖ਼ੁਦ ਤੈਅ ਕਰ ਸਕਦੇ ਹੋ। ਇਹ ਸਹੂਲਤ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਵਾਲੀ ਕੰਪਨੀ ਐਗ੍ਰੋਸ ਇੰਪੈਕਸ ਦੇ ਰਹੀ ਹੈ। ਹਾਲਾਂਕਿ ਇਹ ਸਹੂਲਤ ਆਨਲਾਈਨ ਅਰਜ਼ੀ ਦੇਣ ਵਾਲਿਆਂ ਅਰਜ਼ੀਦਾਤਿਆਂ ਨੂੰ ਹੀ ਮਿਲੇਗੀ, ਜਿਸ ਵਿਚ ਉਹ ਨੰਬਰ ਪਲੇਟ ਦੇ ਫਿਟਿੰਗ ਸੈਂਟਰ ਦੀ ਚੋਣ ਕਰਨ ਦੇ ਨਾਲ-ਨਾਲ ਟਾਈਮ ਵੀ ਚੁਣ ਸਕਦੇ ਹਨ। ਇਸ ਨਾਲ ਫਿਟਿੰਗ ਸੈਂਟਰ ਵਿਚ ਪਹਿਲੇ ਹੀ ਮੈਸੇਜ਼ ਪਹੁੰਚ ਜਾਵੇਗਾ। ਫਿਰ ਤੈਅ ਸਮੇਂ ‘ਤੇ ਜਾਣ ਤੋਂ ਬਾਅਦ ਬਿਨਾਂ ਇੰਤਜ਼ਾਰ ਦੇ ਨੰਬਰ ਪਲੇਟ ਫਿੱਟ ਕਰ ਦਿੱਤੀ ਜਾਵੇਗੀ। ਕੰਪਨੀ ਦੇ ਸੂਬਾ ਬਿਜ਼ਨੈੱਸ ਹੈੱਡ ਸੁਧੀਰ ਗੋਇਲ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਆਨਲਾਈਨ ਅਰਜ਼ੀ ਦੇਣ ਵਾਲਿਆਂ ਲਈ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਲੋਕਾਂ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਨਹੀਂ ਜਾਣਾ ਪਵੇਗਾ। ਇੰਝ ਚੁੱਕੋ ਲਾਭਇਸ ਸਹੂਲਤ ਲਈ ਵੈੱਬਸਾਈਟ www.hsrppunjab.com ਖੋਲ੍ਹੋ। ਉੱਥੇ ਪੁਰਾਣੀ ਗੱਡੀ ‘ਤੇ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਦੀ ਆਪਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਖੁੱਲ੍ਹੀ ਵਿੰਡੋ ਵਿਚ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ, ਚੈਸੀ ਤੇ ਇੰਜਣ ਨੰਬਰ ਤੇ ਨਾਂ ਭਰੋ। ਫਿਰ ਗੱਡੀ ਦੀ ਆਰਸੀ ਦੀ ਫੋਟੋ ਤੇ ਸਰਕਾਰ ਦੁਆਰਾ ਜਾਰੀ ਡਰਾਈਵਿੰਗ ਲਾਈਸੈਂਸ, ਵੋਟਰ ਕਾਰਡ ਆਦਿ ਕੋਈ ਆਈਡੀ ਪਰੂਫ ਅਪਲੋਡ ਕਰੋ। ਇਸ ਤੋਂ ਬਾਅਦ ਤੁਸੀਂ ਫਿਟਿੰਗ ਸੈਂਟਰ ਚੁਣ ਸਕਦੇ ਹੋ, ਜਿਸ ਵਿਚ ਪੰਜਾਬ ਦੇ ਸਾਰੇ 22 ਫਿਟਿੰਗ ਸੈਂਟਰਾਂ ਦੀ ਸੂਚੀ ਦਿੱਤੀ ਗਈ ਹੈ। ਇਸ ਨੂੰ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਬਣਦੀ ਪੇਮੈਂਟ ਆਨਲਾਈਨ ਹੀ ਦੇਣੀ ਹੋਵੇਗੀ। ਪੇਮੈਂਟ ਦੇਣ ਤੋਂ ਬਾਅਦ ਤੁਸੀਂ ਖ਼ੁਦ ਇਸਦਾ ਦਿਨ ਤੇ ਸਮਾਂ ਵੀ ਚੁਣ ਸਕਦੇ ਹੋ। ਉਂਝ, ਅਰਜ਼ੀ ਕਰਨ ਦੇ ਚਾਰ ਕੰਮਕਾਜੀ ਦਿਨਾਂ ਵਿਚ ਤੁਹਾਡੀ ਨੰਬਰ ਪਲੇਟ ਬਣ ਕੇ ਤਿਆਰ ਹੋ ਜਾਵੇਗੀ। ਹਾਲਾਂਕਿ ਤੁਸੀਂ ਚਾਹੋ ਤਾਂ ਚਾਰ ਦਿਨ ਬਾਅਦ ਜਾਂ ਫਿਰ ਉਸਦੇ ਦੋ-ਤਿੰਨ ਹਫ਼ਤੇ ਅੱਗੇ ਦੀ ਵੀ ਅਪਾਇੰਟਮੈਂਟ ਲੈ ਸਕਦੇ ਹੋ। ਇਸ ਵਿਚ ਸਵੇਰੇ ਸਾਢੇ 10 ਤੋਂ ਸ਼ਾਮ ਸਾਢੇ ਚਾਰ ਵਜੇ ਤਕ ਦੀ ਅਪਾਇੰਟਮੈਂਟ ਮਿਲੇਗੀ। ਜਿਸ ਦੌਰਾਨ ਤੁਸੀਂ ਨੰਬਰ ਪਲੇਟ ਫਿਟ ਕਰਵਾਉਣ ਜਾ ਸਕਦੇ ਹੋ। ਇਸਦਾ ਬਕਾਇਦਾ ਤੁਹਾਨੂੰ ਐੱਸਐੱਮਐੱਸ ਵੀ ਭੇਜਿਆ ਜਾਵੇਗਾ।
ਇਸੇ ਵੈੱਬਸਾਈਟ ‘ਤੇ ਵੱਖ-ਵੱਖ ਵਾਹਨਾਂ ਦੀ ਹਾਈ ਸਕਿਊਰਿਟੀ ਨੰਬਰ ਪਲੇਟ ਦੀ ਫੀਸ ਦਾ ਵੀ ਬਿਓਰਾ ਦਿੱਤਾ ਗਿਆ ਹੈ। ਅਜਿਹਾ ਇਸ ਲਈ ਤਾਂਕਿ ਏਜੰਟ ਲੋਕਾਂ ਨੂੰ ਨਾ ਲੁੱਟ ਸਕਣ ਤੇ ਨੰਬਰ ਪਲੇਟ ਸੈਂਟਰਾਂ ‘ਤੇ ਲੋਕਾਂ ਤੋਂ ਓਵਰਚਾਰਜਿੰਗ ਨਾ ਹੋ ਸਕੇ। ਉੱਥੇ, ਅਰਜ਼ੀ ਤੋਂ ਬਾਅਦ ਅਰਜ਼ੀਦਾਤਾ ਇਸ ‘ਤੇ ਆਪਣੀ ਗੱਡੀ ਦਾ ਨੰਬਰ ਭਰ ਕੇ ਨੰਬਰ ਪਲੇਟ ਦਾ ਸਟੇਟਸ ਵੀ ਚੈੱਕ ਕਰ ਸਕਦਾ ਹੈ। (www.hsrppunjab.com)