ਬੰਗਾਲ ‘ਚ ਸਰਕਾਰ ਬਣੀ ਤਾਂ ਅਧਿਕਾਰੀਆਂ ਨੂੰ ਮੁਰਗਾ ਬਣਾ ਕੇ ਪੁੱਛਾਂਗੇ, ‘ਅਬ ਤੇਰਾ ਕਯਾ ਹੋਗਾ ਕਾਲੀਆ’

ਜਾਣਕਾਰੀ ਹੋਵੇ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਨੂੰ ਲੈ ਕੇ ਜਾਰੀ ਸਿਆਸੀ ਘਮਾਸਾਨ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਦੋ ਦਿਨੀਂ ਦੌਰੇ ਤੇ ਕੋਲਕਾਤਾ ਪਹੁੰਚਣਗੇ। ਇਸ ਦੌਰਾਨ ਰਾਜਭਵਨ ‘ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਕਾਤਾ ਕਰ ਸਕਦੇ ਹਨ।
ਨਵੀਂ ਦਿੱਲ਼ੀ : ਪੱਛਮੀ ਬੰਗਾਲ ਭਾਰਤੀ ਜਨਤਾ ਪਾਰਟੀ ਦੇ ਮਹਾ ਸਕੱਤਰ ਕੈਲਾਸ਼ ਵਿਜੈਵਰਗੀਅ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਏਗੀ ਤਾਂ ਅਸੀਂ ਅਧਿਕਾਰੀਆਂ ਨੂੰ ਮੁਰਗਾ ਬਣਾ ਦੇਵਾਂਗੇ। ਭਾਜਪਾ ਆਗੂ ਨੇ ਕਿਹਾ ਕਿ ਹੁਣ ਦੇ ਸਰਕਾਰੀ ਅਧਿਕਾਰੀ ਦੀਆਂ ਲਿਸਟਾਂ ਬਣਾਈਆਂ ਹਨ, ਜਿਨ੍ਹਾਂ ਨੂੰ ਅਸੀਂ ਮੁਰਗਾ ਬਣਾਉਣ ਵਾਲੇ ਹਾਂ। ਭਾਜਪਾ ਆਗੂ ਨੇ ਕਿਹਾ ਕਿ ਹੁਣ ਦੇ ਸਰਕਾਰੀ ਅਧਿਕਾਰੀ ਜੇ ਸਾਡੇ ਵਰਕਰਾਂ ਨੂੰ ਪਰੇਸ਼ਾਨ ਕਰਨਗੇ ਤਾਂ ਅਸੀਂ ਵੀ ਚੁੜੀਆ ਨਹੀਂ ਪਾਈਆਂ ਹਨ। ਅਸੀ ਸ਼ਰਾਫਤ ਨਾਲ ਕੰਮ ਕਰਦੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਮਰਿਆਦਾ ਤੋੜਨ ਨਹੀਂ ਆਉਂਦੀ।ਇਸ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੈਲਾਸ਼ ਵਿਜੈਵਰਗੀਅ ਕਹਿੰਦੇ ਹਨ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਵੇਗੀ, ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣ ਜਾਵੇਗਾ। ਤਾਂ ਉਹ ਅਧਿਕਾਰੀ ਜੋ ਚਮਚਾਗਿਰੀ ਕਰ ਰਹੇ ਹਨ, ਭ੍ਰਿਸ਼ਟਾਚਾਰ ਕਰ ਰਹੇ ਹਨ ਸਾਡੇ ਵਰਕਰਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀ ਸੂਚੀ ਬਣ ਰਹੀ ਹੈ। ਉਨ੍ਹਾਂ ਦੀ ਸੂਚੀ ਬਣਨ ਤੋਂ ਬਾਅਦ ਸ਼ੋਲੇ ਦਾ ਉਹੀ ਡਾਇਲਾਗ ਹੋਵੇਗਾ, ‘ਅਬ ਤੇਰਾ ਕਯਾ ਹੋਗਾ ਕਾਲੀਆ।’