ਪੀੜਤਾ ਦਾ ਅਲਟਰਾਸਾਊਂਡ ਕਰਨ ਵਾਲੀ ਡਾਕਟਰ ਬੋਲੀ-ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਸੀ ਉਹ ਪਲ਼, ਅੱਜ ਵੀ ਕੰਬ ਉੱਠਦੀ ਹੈ ਰੂਹ

ਪਟਨਾ : ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਨਿਰਭਿਆ ਦਾ ਅਲਟਰਸਾਊਂਡ ਕਰਨ ਵਾਲੀ ਡਾਕਟਰ ਸ਼ਵੇਤਾ ਰਾਵਤ ਕਹਿੰਦੀ ਹੈ ਕਿ ਅੱਧੀ ਰਾਤ ਤੇ ਐਂਬੂਲੈਂਸ ਦੀ ਆਵਾਜ਼ ਅੱਜ ਵੀ ਮੇਰੇ ਜ਼ਿਹਨ ‘ਚ ਗੂੰਜ ਰਹੀ ਹੈ। ਉਹ ਮੇਰੀ ਜ਼ਿੰਦਗੀ ਤੇ ਕਰੀਅਰ ਦਾ ਸਭ ਤੋਂ ਭਿਆਨਕ ਪਲ਼ ਸੀ। ਜਦੋਂ ਵੀ ਉਸ ਪਲ਼ ਨੂੰ ਯਾਦ ਕਰਦੀ ਹਾਂ ਮੇਰੀ ਰੂਹ ਕੰਬ ਉੱਠਦੀ ਹੈ। ਸਫਦਰਜੰਗ ਹਸਪਤਾਲ ‘ਚ ਉਸ ਵੇਲੇ ਮੈਂ ਐਮਰਜੈਂਸੀ ‘ਚ ਲਾਈਟ ਡਿਊਟੀ ‘ਤੇ ਸੀ। ਅਚਾਨਕ ਸਾਇਰਨ ਵਜਾਉਂਦੀ ਐਂਬੂਲੈਂਸ ਐਮਰਜੈਂਸੀ ਦੇ ਬਾਹਰ ਰੁਕੀ। ਉਸ ਵਿਚ ਮਰੀਜ਼ ਦੇ ਰੂਪ ‘ਚ ਪੁਰਾਣੇ ਕੱਪੜਿਆਂ ‘ਚ ਲਿਪਟੀ ਇਕ 20-21 ਸਾਲ ਦੀ ਲੜਕੀ ਸੀ। ਡਾਕਟਰ ਦੇ ਕਹਿਣ ‘ਤੇ ਮੈਂ ਤੁਰੰਤ ਅਲਟਰਾਸਾਊਂਡ ਕਰਨ ‘ਚ ਜੁੱਟ ਗਈ ਤਾਂ ਜੋ ਇਲਾਜ ‘ਚ ਦੇਰ ਨਾ ਹੋ ਜਾਵੇ। ਪੁਰਾਣੇ ਕੱਪੜਿਆਂ ‘ਚ ਲਿਪਟੇ ਹੋਏ ਸਰੀਰ ‘ਚੋਂ ਸਿਰਫ਼ ਇੱਕੋ ਆਵਾਜ਼ ਆ ਰਹੀ ਸੀ-ਮੈਡਲ ਪਲੀਜ਼ ਬਚਾ ਲਓ, ਮੈਂ ਜਿਊਣਾ ਚਾਹੁੰਦੀ ਹਾਂ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸੇ ਤਰ੍ਹਾਂ ਹਿੰਮਤ ਕਰ ਕੇ ਅਲਟਰਾਸਾਊਂਡ ਕੀਤੀ।

ਹੱਕਾ-ਬੱਕਾ ਰਹਿ ਗਿਆ ਸਾਰਾ ਸਟਾਫ

ਜਦੋਂ ਜਾਂਚ ਰਿਪੋਰ ਆਈ ਤਾਂ ਮੇਰੇ ਨਾਲ-ਨਾਲ ਹਸਪਤਾਲ ਦਾ ਸਾਰਾ ਸਟਾਫ ਵੀ ਹੱਕਾ-ਬੱਕਾ ਰਹਿ ਗਿਆ। ਦਰਿੰਦਗੀ ਦਾ ਅਜਿਹਾ ਕੇਸ ਪਹਿਲੀ ਵਾਰ ਆਇਾ ਜਿਸ ਵਿਚ ਇੰਨੀ ਵਹਿਸ਼ਤ ਕੀਤੀ ਗਈ ਸੀ। ਇਲਾਜ ਕਰਨ ਵਾਲੇ ਡਾਕਟਰ ਤੇ ਸਟਾਫ ਪੂਰੀ ਕੋਸ਼ਿਸ਼ ‘ਚ ਲੱਗੇ ਹੋਏ ਸਨ ਕਿ ਜਾਨ ਬੱਚ ਜਾਵੇ। ਲੋਹ ਦੀ ਰਾਡ ਨਾਲ ਹੈਵਾਨੀਅਤ ਦੇ ਜ਼ਖ਼ਮ ਇੰਨੇ ਗਹਿਰੇ ਸਨ ਕਿ ਅਲਟਰਾਸਾਊਂਡ ਵੇਲੇ ਵੀ ਬਲੱਡ ਰੁਕ ਨਹੀਂ ਸੀ ਰਿਹਾ।

ਤਿੰਨ ਦਿਨਾਂ ਤਕ ਸੌਂ ਨਹੀਂ ਸਕੀ

ਨਿਰਭਿਆ ਦੀ ਮੌਤ ਤੋਂ ਬਾਅਦ ਤਿੰਨ ਦਿਨਾਂ ਤਕ ਮੈਂ ਸੌਂ ਨਹੀਂ ਸਕੀ। ਸਫਦਰਜੰਗ ਹਸਪਤਾਲ ‘ਚ ਉਸ ਨਾਲ ਗੁਜ਼ਰਿਆ ਇਕ-ਇਕ ਪਲ਼ ਮੇਰੇ ਜ਼ਹਿਨ ‘ਚ ਅੱਜ ਜ਼ਿੰਦਾ ਹੈ। ਐਮਰਜੈਂਸੀ ‘ਚ ਭਰਤੀ ਹੋਣ ਤੋਂ ਬਾਅਦ ਵੀ ਉਹ ਮਾਪਿਆਂ ਦਾ ਹੌਸਲਾ ਬੁਲੰਦ ਕਰਦੀ ਰਹੀ। ਹਸਪਤਾਲ ‘ਚੋਂ ਨਿਕਲਣ ਦੇ ਕੁਝ ਘੰਟੇ ਪਹਿਲਾਂ ਤਕ ਉਸਨੇ ਇਹੀ ਕਿਹਾ ਕਿ ਮੈਂ ਜਿਊਣਾ ਚਾਹੁੰਦੀ ਹਾਂ…ਮੈਨੂੰ ਬਚਾ ਲਓ।

ਫਾਂਸੀ ਤੋਂ ਬਾਅਦ ਮਿਲੇਗਾ ਇਨਸਾਫ਼

ਨਿਰਭਿਆ ਦੇ ਚਾਰਾਂ ਹਤਿਆਰਿਆਂ ਨੂੰ ਬੇਸ਼ੱਕ ਡੈੱਥ ਵਾਰੰਟ ਜਾਰੀ ਹੋ ਗਿਆ ਪਰ ਇਨਸਾਫ਼ ਫਾਂਸੀ ਦੇ ਫੰਦੇ ‘ਤੇ ਚੜ੍ਹਾਉਣ ਤੋਂ ਬਾਅਦ ਹੋਵੇਗਾ। ਕਿਉਂਕਿ ਕਾਨੂੰਨੀ ਗੁੱਥੀ ‘ਚ ਉਲਝ ਕੇ 7 ਸਾਲ ਸਾਲ ਲੰਘ ਗਏ। ਅਜਿਹੇ ਅਪਰਾਧ ਲਈ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ।