
ਨਵੀਂ ਦਿੱਲੀ : ਬਿੱਗ ਬੌਸ 13 ‘ਚ ਇਸ ਹਫ਼ਤੇ ਆਰਤੀ ਸਿੰਘ, ਮਧੂਰਿਮਾ ਤੁੱਲੀ ਸਮੇਤ ਕਈ ਕੰਟੈਸਟੈਂਟਸ ਨੇ ਆਪਣੀ ਅਜਿਹੀ ਹੱਡਬੀਤੀ ਸੁਣਾਈ ਜਿਸ ਨੂੰ ਸੁਣ ਕੇ ਹਰ ਕੌਈ ਹੈਰਾਨ ਰਹਿ ਗਿਆ। ਬਿੱਗ ਬੌਸ 13 ਦੇ ਹੁਣ ਤਕ ਦੇ ਐਪੀਸੋਡ ‘ਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਸਾਰੇ ਘਰ ਵਾਲੇ ਇਮੋਸ਼ਨਲ ਨਜ਼ਰ ਆਏ। ਅਸਲ ਵਿਚ ਇਸ ਹਫ਼ਤੇ ਬਿੱਗ ਬੌਸ ਦੇ ਘਰ “ਚ ਮਹਿਮਾਨ ਬਣ ਕੇ ਪਹੁੰਚੇ ਸਨ ‘ਛਪਾਕ’ ਦੇ ਲੀਡ ਸਟਾਰ ਦੀਪਿਕਾ ਪਾਦੂਕੋਣ ਤੇ ਵਿਕਰਾਂਤ ਮੈਸੀ। ਉਨ੍ਹਾਂ ਦੇ ਨਾਲ ਐਸਿਡ ਸਰਵਾਈਵਰ ਲਕਸ਼ਮੀ ਅੱਗਰਵਾਲ ਵੀ ਮੌਜੂਦ ਸੀ। ਦੀਪਿਕਾ ਤੇ ਵਿਕਰਾਂਤ ਨੇ ਜਿੱਥੇ ਇਕ ਪਾਸੇ ਕੰਟੈਸਟੈਂਟਸ ਨਾਲ ਖ਼ੂਬ ਮਸਤੀ ਕੀਤੀ ਉੱਥੇ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਅਜਿਹੇ ਪੰਨਿਆਂ ਨੂੰ ਖੋਲ੍ਹ ਦਿੱਤਾ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ।ਤੁਸੀਂ ਦੇਖਿਆ ਹੋਵੇਗਾ ਕਿ ਇਸ ਵੀਕੈਂਡ ਕਾ ਵਾਰ ‘ਚ ਆਰਤੀ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਜਦੋਂ ਉਹ 13 ਸਾਲ ਦੀ ਸੀ, ਉਦੋਂ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਨੂੰ ਕਮਰੇ ‘ਚ ਬੰਦ ਕਰ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਮਧੂਰਿਮਾ ਨੇ ਵੀ ਆਪਣੇ ਨਾਲ ਬਚਪਨ ‘ਚ ਹੋਈ ਮੋਲੈਸਟੇਸ਼ਨ (Molestation) ਬਾਰੇ ਦੱਸਿਆ, ਇਸ ਦੌਰਾਨ ਉਹ ਭਾਵੁਕ ਵੀ ਨਜ਼ਰ ਆਈ।ਮਧੂਰਿਮਾ ਦੇ ਇਸ ਖੁਲਾਸੇ ਤੇ ਹੁਣ ਉਨ੍ਹਾਂ ਦੀ ਮਾਂ ਦਾ ਬਿਆਨ ਆਇਆ ਹੈ। ਸਪੌਟਬੁਆਏ ਨਾਲ ਗੱਲਬਾਤ ਦੌਰਾਨ ਮਧੂਰਿਮਾ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ 12 ਸਾਲ ਦੀ ਸੀ, ਉਦੋਂ ਉਸ ਦੇ ਟਿਊਸ਼ਨ ਟੀਚਰ ਨੇ ਉਸ ਨਾਲ ਛੇੜਛਾੜ ਕੀਤੀ ਸੀ। ਮਾਂ ਨੇ ਕਿਹਾ, ‘ਮੈਂ ਹੈਰਾਨ ਹਾਂ ਕਿ ਮਧੂਰਿਮਾ ਨੇ ਇਸ ਬਾਰੇ ਗੱਲ ਕੀਤੀ, ਪਰ ਹਾਂ ਉਸ ਨਾਲ ਅਜਿਹਾ ਹੋਇਆ ਸੀ। ਇਹ ਯਾਦ ਕਰ ਕੇ ਮੈਨੂੰ ਹੁਣ ਵੀ ਤਕਲੀਫ਼ ਹੁੰਦੀ ਹੈ। ਉਹ ਬਹੁਤ ਭਿਆਨ ਸੀ ਤੇ ਮਧੂਰਿਮਾ ਉਸ ਗੱਲ ਨੂੰ ਹੁਣ ਤਕ ਨਹੀਂ ਭੁੱਲੀ ਹੈ।’ਮਾਂ ਨੇ ਦੱਸਿਆ, ‘ਮਧੂਰਿਮਾ 6th ਕਲਾਸ ‘ਚ ਪੜ੍ਹਦੀ ਸੀ, ਉਸ ਦੀ ਉਮਰ ਲਗਪਗ 12 ਸਾਲ ਦੀ ਹੋਵੇਗੀ। ਉਹ ਤੇ ਉਸ ਦਾ ਭਰਾ ਦੋਵੇਂ ਇੱਕੋ ਟਿਊਸ਼ਨ ਟੀਚਰ ਕੋਲ ਪੜ੍ਹਦੇ ਸਨ, ਟਿਊਸ਼ਨ ਟੀਚਰ ਸਾਡੇ ਘਰ ਹੀ ਪੜ੍ਹਾਉਣ ਆਉਂਦਾ ਸੀ। ਕੁਝ ਦੇਰ ਬਾਅਦ ਮਧੂਰਿਮਾ ਆਪਣ ਕਮਰੇ ਤੋਂ ਬਾਹਰ ਆ ਜਾਂਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਉਸ ਦਾ ਟੀਚਰ ਉਸ ਦੀ ਬੈਕ ਤੇ ਪੈਰਾਂ ‘ਤੇ ਨੋਚਦਾ ਹੈ। ਪਹਿਲਾਂ ਮੈਨੂੰ ਲੱਗਾ ਕਿ ਉਹ ਪੜ੍ਹਾਈ ਤੋਂ ਭੱਜ ਰਹੀ ਹੈ, ਇਸ ਲਈ ਬਹਾਨੇ ਕਰ ਰਹੀ ਹੈ ਪਰ ਜਿਉਂ ਹੀ ਮੈਨੂੰ ਟਿਊਸ਼ਨ ਟੀਚਰ ਦੀ ਅਸਲੀਅਤ ਪਤਾ ਚੱਲੀ ਮੈਂ ਤੁਰੰਤ ਉਸ ਨੂੰ ਕੱਢ ਦਿੱਤਾ।