Bigg Boss 13 : ਸ਼ਹਿਨਾਜ਼ ਨੇ ਕੀਤੀ ਸਲਮਾਨ ਨਾਲ ਬਦਤਮੀਜ਼ੀ, ਗੁੱਸੇ ‘ਚ ਬੋਲੇ- ‘ਖ਼ੁਦ ਨੂੰ ਕੈਟਰੀਨਾ ਸਮਝਣ ਲੱਗ ਪਈ ਐ’

ਨਵੀਂ ਦਿੱਲੀ : ਬਿੱਗ ਬੌਸ 13 ‘ਚ ਇਸ ਵੀਕੈਂਡ ਕਾ ਵਾਰ ‘ਚ ਉਹ ਹੋਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਸ਼ੋਅ ਦੇ ਹੋਸਟ ਸਲਮਾਨ ਖ਼ਾਨ ਜਿਸ ਕੰਟੈਸਟੈਂਟ ਨੂੰ ਸਭ ਤੋਂ ਜ਼ਿਆਦਾ ਕਰਦੇ ਸਨ, ਉਸੇ ਦੀ ਉਨ੍ਹਾਂ ਜ਼ਬਰਦਸਤ ਝਾੜ ਪਾਈ। ਅਸੀਂ ਗੱਲ ਕਰ ਰਹੇ ਹਾਂ ਖ਼ੁਦ ਨੂੰ ਪੰਜਾਬੀ ਦੀ ਕੈਟਰੀਨਾ ਕੈਫ ਕਹਿਣ ਵਾਲੀ ਸ਼ਹਿਨਾਜ਼ ਗਿੱਲ ਦੀ। ਸਲਮਾਨ ਖ਼ਾਨ, ਸ਼ਹਿਨਾਜ਼ ਤੋਂ ਖਾਸੇ ਨਾਰਾਜ਼ ਹਨ। ਬੀਤੇ ਦਿਨੀਂ ਉਨ੍ਹਾਂ ਸ਼ਹਿਨਾਜ਼ ਨੂੰ ਝਾੜਿਆ ਵੀ ਤੇ ਸਿਧਾਰਥ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਉਨ੍ਹਾਂ ਤੋਂ ਸੰਭਲ ਕੇ ਰਹਿਣ। ਇੰਨਾ ਹੀ ਨਹੀਂ ਸਲਮਾਨ ਨੇ ਸ਼ਹਿਨਾਜ਼ ਨੂੰ ਘਰੋਂ ਬਾਹਰ ਕੱਢਣ ਲਈ ਦਰਵਾਜ਼ੇ ਵੀ ਖੁੱਲ੍ਹਵਾ ਦਿੱਤੇ।ਸਲਮਾਨ ਦਾ ਇਹ ਗੁੱਸਾ ਅੱਜ ਵੀ ਦੇਖਣ ਨੂੰ ਮਿਲੇਗਾ। ਅੱਜ ਸਲਮਾਨ ਖ਼ਾਨ ਇਕ ਵਾਰ ਫਿਰ ‘ਬਿੱਗ ਬੌਸ ਹਾਊਸ’ ‘ਚ ਐਂਟਰੀ ਕਰਨਗੇ ਪਰ ਸ਼ਹਿਨਾਜ਼ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਵੇਗੀ ਜਿਸ ਕਾਰਨ ਭਾਈਜਾਨ ਹੋਰ ਨਾਰਾਜ਼ ਹੋ ਜਾਣਗੇ। ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਸਲਮਾਨ ਘਰ ਦੇ ਅੰਦਰ ਜਾਂਦੇ ਦਿਸ ਰਹੇ ਹਨ। ਵੀਡੀਓ ‘ਚ ਦਿਸ ਰਿਹਾ ਹੈ ਕਿ ਸਲਮਾਨ ਦੇ ਘਰ ‘ਚ ਜਾਣ ਤੋਂ ਬਾਅਦ ਸਾਰੇ ਘਰ ਵਾਲੇ ਉਨ੍ਹਾਂ ਨਾਲ ਮੁਲਾਕਾਤ ਕਰਦੇ ਹਨ ਪਰ ਸ਼ਹਿਨਾਜ਼ ਗਾਰਡਨ ਏਰੀਆ ‘ਚ ਬੈਠੀ ਰਹਿੰਦੀ ਹੈ ਤੇ ਅੰਦਰ ਆਉਣ ਤੋਂ ਮਨ੍ਹਾਂ ਕਰ ਦਿੰਦੀ ਹੈ। ਸਿਧਾਰਥ ਉਸ ਨੂੰ ਅੰਦਰ ਆਉਣ ਲਈ ਕਹਿੰਦੇ ਹਨ ਪਰ ਉਹ ਮਨ੍ਹਾਂ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਸਲਮਾਨ ਨੂੰ ਕਹੋ ਕਿ ਉਹ ਮੈਨੂੰ ਬਾਹਰ ਆ ਕੇ ਮਿਲਣ।ਇਸ ਤੋਂ ਬਾਅਦ ਸਲਮਾਨ, ਸਿਧਾਰਥ ਨੂੰ ਮਨ੍ਹਾਂ ਕਰ ਦਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਨਾ ਮਨਾਏ। ਹਾਲਾਂਕਿ ਬਾਅਦ ‘ਚ ਸ਼ਹਿਨਾਜ਼, ਸਲਮਾਨ ਨਾਲ ਗੱਲ ਕਰਨ ਬਾਰੇ ਕਹਿੰਦੀ ਹੈ ਪਰ ਉਹ ਮਨ੍ਹਾਂ ਕਰ ਦਿੰਦੇ ਹਨ। ਸਲਮਾਨ ਗੁੱਸੇ ‘ਚ ਕਹਿੰਦੇ ਹਨ ਕਿ ‘ਇਸ ਘਰ ‘ਚ ਬਦਤਮੀਜ਼ੀ ਦੀ ਕੋਈ ਜਗ੍ਹਾ ਨਹੀਂ ਹੈ, ਚਾਰ ਆਦਮੀ ਕੀ ਜਾਣਨ ਲੱਗ ਗਏ ਖ਼ੁਦ ਨੂੰ ਕੈਟਰੀਨਾ ਕੈਫ ਸਮਝਣ ਲੱਗ ਗਈ ਹੈ।’ ਹੁਣ ਦੇਖਣਾ ਪਵੇਗਾ ਕਿ ਕੀ ਸ਼ਹਿਨਾਜ਼, ਸਲਮਾਨ ਖ਼ਾਨ ਨੂੰ ਮਨਾ ਸਕੇਗੀ? ਕੀ ਸਲਮਾਨ ਦਾ ਗੁੱਸਾ ਸ਼ਾਂਤ ਹੋਵੇਗਾ? ਇਹ ਤਾਂ ਅੱਜ ਆਉਣ ਵਾਲੇ ਐਪੀਸੋਡ ‘ਚ ਹੀ ਪਤਾ ਚੱਲੇਗਾ।