
ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਚੱਲ ਰਹੇ ਪੁਸਤਕ ਮੇਲੇ ’ਚੋਂ ਵਿਚਾਰ ਗੋਸ਼ਟੀਆਂ ਹੋਈਆਂ, ਜਿਨ੍ਹਾਂ ’ਚ ਪ੍ਰੋ. ਕੁਲਬੀਰ ਨੇ ਦੇਸ਼ ਵੰਡ ਬਾਰੇ ਸਾਂਵਲ ਧਾਮੀ ਨਾਲ ਗੱਲਬਾਤ ਕੀਤੀ। ਦੂਜੇ ਪੜਾਅ ’ਚ ਖੁਸ਼ਵੰਤ ਬਰਗਾੜੀ ਗਾਂਧੀ ਤੇ ਪੰਜਾਬ ਦੇ ਸੰਦਰਭ ਵਿੱਚ ਸੁਮੇਲ ਸਿੱਧੂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿੱਚ ਸਾਂਵਲ ਧਾਮੀ ਨੇ ਕਿਹਾ ਕੀ ਉਹ ਆਪਣੀਆਂ ਕਹਾਣੀਆਂ ਵਿਚ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਈਆ ਗੱਲਾਂ ਨੂੰ ਬਿਆਨ ਕਰਦੇ ਹਨ, ਉਨ੍ਹਾਂ ਕਿਹਾ ਕਿ ਅਜਿਹੀ ਭਾਵਨਾ ਨੇ ਹੀ ਉਨ੍ਹਾਂ ਨੂੰ ਸਾਹਿਤ ਲਿਖਣ ਲਈ ਪ੍ਰੇਰਨਾ ਦਿੱਤੀ ਹੈ, ਉਨ੍ਹਾਂ ਨੇ ਵੰਡ ਨਾਲ ਸਬੰਧਤ ਗੱਲਾਂ ਕਰਦੇ ਹੋਏ ਕਿਹਾ ਕੀ ਉਹ ਸੋਸ਼ਲ ਮੀਡੀਆ ’ਤੇ ਲਗਾਤਾਰ ਆਪਣੇ ਕੰਮ ਦੀਆ ਵੀਡੀਓ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਉਹ ਲਹਿੰਦੇ ਪੰਜਾਬ ਤੇ ਪੱਛਮੀ ਪੰਜਾਬ ਵਿੱਚਕਾਰ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਉਹ ਵਾਰਤਾਲਾਪ ਕਰਦੇ ਹਨ, ਉਹ ਲੋਕ ਉਨ੍ਹਾਂ ਨੂੰ ਧਰਤੀ ਹੇਠਲਾ ਬਲਦ ਲੱਗਦੇ ਹਨ। ਅੰਤ ਵਿੱਚ ਉਹਨਾਂ ਕਿਹਾ ਕੀ ਉਹ ਵੰਡ ਦੇ ਸਮੇਂ ਜੋ ਕੁਝ ਹੋਇਆ ਉਸ ਸੱਚਾਈ ਨੂੰ ਲੋਕਾਂ ਸਾਹਮਣੇ ਲਾਉਣ ਲਈ ਲਗਾਤਾਰ ਉਪਰਾਲੇ ਕਰਦੇ ਰਹਿਣਗੇ।
ਦੂਜੀ ਵਿਚਾਰ ਗੋਸ਼ਟੀ ’ਚ ਡਾ. ਸੁਮੇਲ ਸਿੱਧੂ ਨੇ ‘ਗਾਂਧੀ ਅਤੇ ਪੰਜਾਬ’ ਦੇ ਵਿਸ਼ੇ ਉੱਪਰ ਗੱਲਾਂ ਕਰਦੇ ਕਿਹਾ ਕਿ ਗਾਂਧੀ ਜੀ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਉਹ ਉਚ ਕੋਟੀ ਦੇ ਵਿਦਵਾਨ ਸਨ। ਜਿਥੇ ਉਨ੍ਹਾਂ ਦਾ ਜਨਮ ਹੋਇਆ ਉਥੇ ਹਿੰਦੂ ਅਤੇ ਜੈਨ ਧਰਮ ਦਾ ਬਹੁਤ ਬੋਲਬਾਲਾ ਸੀ ਪਰ ਗਾਂਧੀ ਜੀ ਧਰਮ ਤੋ ਨਿਰਪੱਖ ਸਨ। ਗਾਂਧੀ ਜੀ ਆਪਣੇ ਆਪ ਨੂੰ ਰਾਸ਼ਟਰੀ ਪੱਧਰ ਉੱਪਰ ਪੇਸ਼ ਕਰਦੇ ਸਨ। ਪੰਜਾਬ ਦੇ ਹਵਾਲੇ ਨਾਲ ਉਨ੍ਹਾਂ ਨੇ ਕਿਹਾ ਕੀ ਜਦੋਂ ਪੰਜਾਬ ਵਿੱਚ ਹਿੰਸਾ ਹੋਈ ਤਾਂ ਗਾਂਧੀ ਜੀ 9 ਮਹੀਨੇ ਪੰਜਾਬ ਰਹੇ, ਪੰਜਾਬ ਦੇ ਲੋਕਾਂ ਨੂੰ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕੀ ਜਦੋਂ ਚਾਬੀਆਂ ਵਾਲਾ ਮੋਰਚਾ ਜਿੱਤਿਆ ਗਿਆ ਤਾਂ ਗਾਂਧੀ ਜੀ ਇਸ ਨੂੰ ਪਹਿਲੀ ਭਾਰਤ ਦੀ ਜੰਗ ਜਿੱਤੀ ਗਈ, ਆਖਦੇ ਸਨ। ਇਸ ਵਿਚਾਰ ਚਰਚਾ ਤੋਂ ਬਾਅਦ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ‘ਸ਼ਹੀਦ ਉੂਧਮ ਸਿੰਘ ਜੀਵਨ ਤੇ ਸੰਘਰਸ਼’ ( ਸੰਪਾਦਕ – ਗੁਰਭੇਜ ਗੁਰਾਇਆ ਡਾ. ਮਹੁੰਮਦ ਇਦਰੀਸ) ਪੁਸਤਕ ਰਿਲੀਜ਼ ਕੀਤੀ ਗਈ, ਜਿਸ ਦੇ ਮੁੱਖ ਵਕਤਾ ਡਾ. ਰਵੀ ਰਵਿੰਦਰ ਨੇ ਊਧਮ ਸਿੰਘ ਦੇ ਜੀਵਨ ਬਾਰੇ ਇਸ ਕਿਤਾਬ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕੀ ਇਸ ਪੁਸਤਕ ਵਿੱਚ ਸ਼ਹੀਦ ਊਧਮ ਸਿੰਘ ਨੂੰ ਦਲੇਰੀ, ਦ੍ਰਿੜ੍ਹਤਾ ਅਤੇ ਸੰਜਮ ਰੱਖਣ ਵਾਲਾ ਸੂਰਮੇ ਕਿਹਾ ਗਿਆ ਹੈ। ਉਹ ਕਾਫ਼ੀ ਦੇਸ਼ ਘੁੰਮਦਾ ਹੈ ਪਰ ਆਪਣੇ ਆਦੇਸ਼ ਨੂੰ ਕਦੇ ਵੀ ਨਹੀਂ ਭੁੱਲਦਾ, ਕਿੱਤਿਆਂ ਨੂੰ ਮਾਨਣ ਵਾਲਾ, ਅਸੀਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਕਿਵੇਂ ਪਾਉਂਦੇ ਹਾਂ ਇਹ ਸਭ ਕੁਝ ਇਹ ਪੁਸਤਕ ਪੇਸ਼ ਕਰਦੀ ਹੈ, ਜਿਸ ਅੰਗਰੇਜ਼ ਸਰਕਾਰ ਨੇ 50 ਸਾਲ ਊਧਮ ਸਿੰਘ ਦੇ ਦਸਤਾਵੇਜ਼ਾਂ ਵਿੱਚ ਰੋਕ ਲਾਈ ਰੱਖੀ ਸੀ, ਉਸ ਨੂੰ ਮਨੋਜ ਸਿੰਘ ਗਿੱਲ ਕਿਵੇਂ ਵਾਪਸ ਲੈ ਕੇ ਆਉਂਦਾ ਹੈ. ਇਸ ਕਿਤਾਬ ਨੂੰ ਪੜ੍ਹ ਕੇ ਪਤਾ ਕੀਤਾ ਜਾ ਸਕਦਾ ਹੈ।