
ਤਰਨ ਤਾਰਨ: ਇਲਾਕੇ ਦੀਆਂ ਕਈ ਵਿਦਿਅਕ ਸੰਸਥਾਵਾਂ ਵਿਚ ਅੱਜ ਲੋਹੜੀ ਬੜੇ ਉਤਸ਼ਾਹ ਨਾਲ ਮਨਾਈ ਗਈ। ਇਸ ਦੌਰਾਨ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਰਾਣੀਵਲਾਹ ਵਿੱਚ ਧੂਣੀ ਬਾਲੀ ਗਈ ਤੇ ਵਿਦਿਆਰਥੀਆਂ ਨੇ ਲੋਕ ਗੀਤਾਂ ਰਾਹੀਂ ਸਮਾਗਮ ਨੂੰ ਰੰਗਾਰਗ ਬਣਾਇਆ| ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ ਅਤੇ ਐਜੂਕੇਸ਼ਨ ਡਾਇਰੈਕਟਰ ਨਵਦੀਪ ਕੌਰ ਸੰਧੂ ਨੇ ਸੰਬੋਧਨ ਕੀਤਾ। ਉਨ੍ਹਾਂ ਨਵ-ਜੰਮੀਆਂ ਧੀਆਂ ਨੂੰ ਆਸ਼ਰੀਵਾਦ ਦਿੱਤਾ ਅਤੇ ਸਮਾਜ ਵਿੱਚ ਲੜਕੇ-ਲੜਕੀ ਵਿਚ ਕਿਸੇ ਤਰ੍ਹਾਂ ਦਾ ਫਰਕ ਨਾ ਸਮਝਣ ਦੀ ਅਪੀਲ ਕੀਤੀ|
ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ, ਭਾਈ ਗੁਰਦਾਸ ਅਕੈਡਮੀ ਪੰਡੋਰੀ ਰਨਸਿੰਘ, ਸਥਾਨਕ ਮਾਝਾ ਪਬਲਿਕ ਸਕੂਲ , ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੋਹਾਵਾ, ਅਕਾਲ ਅਕੈਡਮੀ ਤੇਜਾਸਿੰਘ ਵਾਲਾ ਆਦਿ ਵਿਚ ਵੀ ਲੋਹੜੀ ਨੂੰ ਸਮਰਪਿਤ ਸਮਾਗਮ ਕਰਵਾਏ ਗਏ ਗਏ|
ਕਾਦੀਆਂ (ਪੱਤਰ ਪ੍ਰੇਰਕ): ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ’ਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਪਰਮਜੀਤ ਕੌਰ ਸੰਧੂ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਸਕੂਲੀ ਬਚਿਆਂ ਨੇ ਲੋਹੜੀ ਦੇ ਗੀਤ ਗਾ ਕੇ ਮਨੋਰੰਜਨ ਕੀਤਾ। ਇੱਸ ਮੌਕੇ ਮੈਡਮ ਕੰਵਲਜੀਤ ਕੌਰ, ਤਾਹਿਰਾ ਖ਼ਾਂ, ਪੂਜਾ ਗੁਪਤਾ, ਸੋਨਿਆ ਸ਼ਰਮਾ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਕੌਚ, ਮੁੱਖ਼ਤਾਰ ਸਿੰਘ ਰਿਆੜ, ਨਵਦੀਪ ਕੌਰ, ਗਗਨਦੀਪ ਸਿੰਘ, ਨਵਕਿਰਨ ਕੌਰ ਤੇ ਹੋਰ ਹਾਜ਼ਰ ਸਨ।
ਕਾਦੀਆਂ (ਪੱਤਰ ਪ੍ਰੇਰਕ): ਨੇੜਲੇ ਪਿੰਡ ਰਾਮਪੁਰਾ ਨਿਵਾਸੀ ਪ੍ਰਧਾਨ ਹਰਦਿਆਲ ਸਿੰਘ ਦੀ ਅਗਵਾਈ ਹੇਠ ਇੱਥੇ ਪਿਛਲੇ ਦਹਾਕੇ ਤੋਂ ਪਿੰਡ ਦੀਆਂ ਲੜਕੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਇੱਸ ਵਾਰੀ ਪਿੰਡ ਵਾਸੀਆਂ ਨੇ ਹਰਦਿਆਲ ਸਿੰਘ ਦੀ ਅਗਵਾਈ ਹੇਠ 25 ਬੁਜ਼ਰਗਾਂ ਨੂੰ ਲੋਈਆਂ ਅਤੇ 150 ਵਿਦਿਆਰਥਣਾਂ ਨੂੰ ਕਾਪੀਆਂ-ਪੈੱਨ ਵੰਡੇ। ਹਰਦਿਆਲ ਸਿੰਘ ਅਤੇ ਸਰਪ੍ਰਸਤ ਕਾਮਰੇਡ ਰਾਮ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸੁਲੱਖਣ ਸਿੰਘ ਗੋਰਾਇਆ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪ੍ਰਧਾਨ ਹਰਦਿਆਲ ਸਿੰਘ ਅਤੇ ਸਰਪ੍ਰਸਤ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੱਸ ਦੌਰਾਨ ਪਿੰਡ ਦੇ ਲੋਕਾਂ ਵਲੋਂ ਬੱਚਿਆਂ ਨੂੰ ਮੂੰਗਫ਼ਲੀ, ਗੱਚਕ, ਰਿਓੜੀ ਅਤੇ ਚਿਰਵੜੇ ਵੰਡੇ ਗਏ।