
ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਪੇਂਡੂ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਆਪਣੇ ਹਲਕੇ ਦੀਆਂ 36 ਪੰਚਾਇਤਾਂ ਨੂੰ 95 ਲੱਖ ਰੁਪਏ ਦੇ ਚੈੱਕ ਵੰਡੇ। ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਅਕਾਲਗੜ੍ਹ, ਛੋਟਾ ਅਬਾਦਗੜ੍ਹ, ਮੀਰਥਲ, ਰੇਲਵੇ ਕਾਲੋਨੀ ਮੀਰਥਲ, ਗੁੱੜਾ ਕਲਾਂ, ਨਾਲੂੰਗਾ, ਕੰਡਰਾਅ, ਢਾਕੀ ਸੈਦਾਂ, ਕੌਂਤਰਪੁਰ, ਚੱਕ ਚਿਮਨਾ, ਲਾਹੜੀ ਬ੍ਰਾਹਮਣਾ, ਤਲਵਾੜਾ ਜੱਟਾਂ, ਤਲਵਾੜਾ ਗੁਜਰਾਂ, ਨੰਗਲ, ਭੂਰ, ਫੁਲੜਾ, ਅਨੇੜ, ਚੱਕ ਬ੍ਰਾਹਮਣਾਂ, ਚੱਕ ਮਨਹਾਸਾ, ਚੱਕ ਨਰਾਇਣਪੁਰ, ਘੇਬੇ, ਘਿਆਲਾ, ਜਿੰਦਰੇਈ, ਤੇਜ਼ਪੁਰ, ਦਰਸ਼ੋਪੁਰ, ਐਮਾ ਚਾਂਗਾ, ਪੰਜੂਪੁਰ, ਬਿਆਸ ਲਾਹੜੀ, ਮਿਰਜਾਪੁਰ, ਕੋਠੇ ਕੌਂਤਰਪੁਰ, ਸਿੰਬਲੀ ਗੁਜਰਾਂ ਸਿੰਬਲੀ ਰਾਜਿਆਂ, ਨੌਸ਼ਹਿਰਾ ਨਾਲਬੰਦਾ, ਚੱਨੀ ਮੁਕੀਮਪੁਰ ਆਦਿ ਕੁੱਲ 36 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਦੇ ਕਾਰਜਾਂ ਲਈ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਫੰਡ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਪਿੰਡਾਂ ਅੰਦਰ ਗਲੀਆਂ ਨਾਲੀਆਂ ਆਦਿ ਵਿਕਾਸ ਕੰਮ ਕਰਵਾਉਣ ਲਈ ਦਿੱਤੇ ਗਏ ਹਨ। ਉਨ੍ਹਾਂ ਨੇ ਖੇਤਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਰੁਚੀ ਲੈਣ ਅਤੇ ਆਪਣੇ ਸਾਹਮਣੇ ਹੋ ਰਹੇ ਨਿਰਮਾਣ ਕੰਮ ’ਤੇ ਨਜ਼ਰ ਰੱਖਣ।
ਇਸ ਮੌਕੇ ਜਸਬੀਰ ਜ਼ਿਲ੍ਹਾ ਪਰਿਸ਼ਦ ਮੈਂਬਰ, ਚੱਕ ਮਿਨਹਾਸਾਂ ਤੋਂ ਦੇਸਰਾਜ, ਯੂਥ ਆਗੂ ਅਸ਼ੀਸ਼ ਵਿਜ, ਰਾਣਾ ਬਲਾਕ ਸਮਿਤੀ ਮੈਂਬਰ, ਵਿੱਕੀ ਬਲਾਕ ਪਧਾਨ, ਸੁਰਜੀਤ ਸਰਪੰਚ, ਗਗਨਦੀਪ, ਭਾਵਨਾ, ਪਿੰਕੀ, ਵਿਨੋਦ, ਬੋਧਰਾਜ ਹਾਜ਼ਰ ਸਨ।